ਮੋਹਾਲੀ (ਸੱਚੀ ਕਲਮ ਬਿਊਰੋ) : ਅੱਜ 13ਵੇਂ ਵੀ ਪੰਜਾਬ ਐੱਸ ਐੱਸ ਐੱਸ ਬੋਰਡ ਮੋਹਾਲੀ (SSSB Mohali) ਵਿਖੇ ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਦਾ ਧਰਨਾ ਜਾਰੀ ਹੈ ਪਰ ਸਰਕਾਰ ਤੇ ਸਰਕਾਰ ਦੇ ਚਮਚੇ ਇਨ੍ਹਾਂ ਬੇਰੁਜ਼ਗਾਰ ਬੱਚਿਆਂ ਨੂੰ ਅਣਦੇਖਿਆ ਕਰ ਰਹੀ ਹੈ।
ਅੱਜ ਮੀਂਹ ਪੈਣ ਦੇ ਬਾਵਜੂਦ ਵੀ ਇਨ੍ਹਾਂ ਬੇਰੁਜ਼ਗਾਰ ਸਟੈਨੋ ਟਾਈਪਿਸਟ ਦੇ ਸਿਖਿਆਰਥੀ ਪੰਜਾਬ ਐੱਸ ਐੱਸ ਐੱਸ ਬੋਰਡ ਮੋਹਾਲੀ (SSSB Mohali)ਦੇ ਗੇਟ ਅੱਗੇ ਡਟੇ ਹੋਏ ਹਨ, ਇਨ੍ਹਾਂ ਬੇਰੁਜ਼ਗਾਰ ਬੱਚਿਆਂ ਦਾ ਕਹਿਣਾ ਹੈ ਕਿ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਤੇ ਚਾਹੇ ਬੋਰਡ ਦੇ ਅਧਿਕਾਰੀ ਚਾਹੇ ਸਰਕਾਰ ਲੱਖ ਦਬਕੇ ਮਾਰੇ ਪਰ ਅਸੀਂ ਆਪਣਾ ਹੱਕ ਲੈ ਕੇ ਹੀ ਜਾਵਾਂਗੇ, ਚਾਹੇ ਸਾਡੀ ਜਾਨ ਕਿਉਂ ਨਾ ਨਿਕਲ ਜਾਵੇ।
ਜੇ ਸਾਡੀ ਇੱਕ ਹਫ਼ਤੇ ਵਿੱਚ ਇਨ੍ਹਾਂ ਬੋਰਡ ਦੇ ਅਧਿਕਾਰੀਆਂ ਤੇ ਸਰਕਾਰ ਨੇ ਸਾਡੀ ਮੰਗ ਇੱਕ ਹਫ਼ਤੇ ਵਿੱਚ ਨਾ ਮੰਨੀ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ ਤੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕਰਾਂਗੇ ਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਗਰੂਕ ਕਰਾਂਗੇ ਤਾਂ ਕਿ ਪੰਜਾਬ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਇਸ ਦਾ ਭੁਗਤਾਨ ਕਰਨਾ ਪਵੇ।
ਕਾਂਗਰਸ ਸਰਕਾਰ ਤੇ ਇਨ੍ਹਾਂ ਦੀ ਅਫ਼ਸਰਸ਼ਾਹੀ ਨੇ ਪੰਜਾਬ ਦਾ ਭੱਠਾ ਬੈਠਾ ਦਿੱਤਾ ਹੈ ਜਿਸ ਕਾਰਨ ਹੁਣ ਬੇਰੁਜ਼ਗਾਰ ਬੱਚਿਆਂ ਨੂੰ ਸੜਕਾਂ 'ਤੇ ਉੱਤਰ ਕੇ ਆਪਣੇ ਹੱਕਾਂ ਲਈ ਦਿਨ ਰਾਤ ਮੁਜ਼ਾਹਰੇ ਕਰਨੇ ਪੈ ਰਹੇ ਹਨ। ਜੇ ਸਟੈਨੋ ਟਾਈਪਿਸਟ ਦੀਆਂ ਆਸਾਮੀਆਂ ਦਾ ਇੱਕ ਹਫ਼ਤੇ ਵਿੱਚ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਅਸੀਂ ਇਨ੍ਹਾਂ ਲੋਟੂ ਸਰਕਾਰਾਂ ਦਾ ਬਿਲਕੁਲ ਬਾਈਕਾਟ ਕਰ ਦੇਵਾਂਗੇ ਤੇ ਅਸੀਂ ਆਪਣੇ ਪਿੰਡਾਂ ਵਿੱਚ ਇਨ੍ਹਾਂ ਦੇ ਨੁਮਾਇੰਦਿਆਂ ਨੂੰ ਵੜਨ ਨਹੀਂ ਦੇਵਾਂਗੇ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ